ਸ਼ਰਾਈਨ ਆਫ਼ ਰੀਮੇਮਬਰੈਂਸ ਵਿੱਚ ਤੁਹਾਡਾ ਸੁਆਗਤ ਹੈ
ਸ਼ਰਾਈਨ ਆਫ਼ ਰੀਮੇਮਬਰੈਂਸ ਵਿਕਟੋਰੀਆ ਦੀ ਪ੍ਰਮੁੱਖ ਯਾਦਗਾਰ ਹੈ ਜੋ ਜੰਗ ਅਤੇ ਸ਼ਾਂਤੀ ਰੱਖਿਅਕਾਂ ਵਿੱਚ ਆਸਟ੍ਰੇਲੀਆ ਦੇ ਲੋਕਾਂ ਦੀ ਸੇਵਾ ਅਤੇ ਕੁਰਬਾਨੀ ਦਾ ਸਨਮਾਨ ਕਰਦੀ ਹੈ ।
ਇਹ ਲਾਸ਼ਾਨੀ ਪ੍ਰਤੀਕ ਮੈਲਬੌਰਨ ਸਮਾਰਕ ਅਜਾਇਬ ਘਰ, ਬਗੀਚਿਆਂ ਅਤੇ ਯਾਦਗਾਰ ਦੇ ਵਿਲੱਖਣ ਮਿਸ਼ਰਣ ਵਜੋਂ ਕੰਮ ਕਰਦਾ ਹੈ, ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇਸਦੇ ਸ਼ਾਨਦਾਰ ਭਵਨ-ਨਿਰਮਾਣ ਸ਼ੈਲੀ ਤੋਂ ਪਰ੍ਹੇ, ਇਹ ਆਸਟ੍ਰੇਲੀਆਈ ਲੋਕਾਂ ਦੀਆਂ ਜੰਗ ਦੇ ਸਮੇਂ ਦੀਆਂ ਅਸਲ-ਜੀਵਨ ਦੀਆਂ ਕਹਾਣੀਆਂ ਨੂੰ ਰੱਖਦਾ ਹੈ। ਇਹ ਸ਼ਾਂਤਮਈ ਚਿੰਤਨ ਅਤੇ ਉਤਸੁਕਤਾ ਲਈ ਇੱਕ ਜਗ੍ਹਾ ਹੈ, ਜੋ ਯਾਦਗਾਰੀ ਖੇਤਰਾਂ, ਮਨਮੋਹਕ ਪ੍ਰਦਰਸ਼ਨੀਆਂ, ਅਤੇ ਆਲੇ ਦੁਆਲੇ ਦੇ ਬਗੀਚਿਆਂ ਅਤੇ ਮੈਲਬੌਰਨ ਸਕਾਈਲਾਈਨ ਦੇ ਪੈਨੋਰਾਮਿਕ ਦ੍ਰਿਸ਼ਾਂ ਦੀ ਪੇਸ਼ਕਸ਼ ਕਰਦਾ ਹੈ।
ਰੋਜ਼ਾਨਾ ਸਵੇਰੇ 10 ਵਜੇ ਤੋਂ 5 ਵਜੇ ਤੱਕ ਖੁੱਲ੍ਹਦਾ ਹੈ (ਆਖਰੀ ਦਾਖਲਾ ਸ਼ਾਮ 4:30 ਵਜੇ ਹੈ)। ਬੰਦ ਹੁੰਦਾ ਹੈ: ਗੁੱਡ ਫਰਾਈਡੇ ਅਤੇ ਕ੍ਰਿਸਮਿਸ ਡੇਅ।
ਸ਼ਰਾਈਨ ਵਿੱਚ ਦਾਖਲਾ ਮੁਫ਼ਤ ਹੈ ਅਤੇ ਕਿਸੇ ਟਿਕਟ ਜਾਂ ਬੁਕਿੰਗ ਦੀ ਲੋੜ ਨਹੀਂ ਹੈ। ਦਾਨ ਦੇਣਾ ਉਚਿਤ ਅਤੇ ਸ਼ਲਾਘਾਯੋਗ ਹੈ।
ਇੱਥੇ ਪਹੁੰਚਣਾ
ਅਸੀਂ Birdwood Avenue (ਬਰਡਵੁੱਡ ਐਵੇਨਿਊ) ਅਤੇ St Kilda Road (ਸੇਂਟ ਕਿਲਡਾ ਰੋਡ) 'ਤੇ ਸਥਿਤ ਹਾਂ, Flinders Street (ਫਲਿੰਡਰਸ ਸਟ੍ਰੀਟ) ਰੇਲਵੇ ਸਟੇਸ਼ਨ ਤੋਂ 1.3km ਦੂਰ ਹੈ। ਤੁਸੀਂ ਸ਼ਹਿਰ ਤੋਂ ਪੈਦਲ ਚੱਲਕੇ ਜਾਂ ਟਰਾਮ ਲੈ ਕੇ ਆ ਸਕਦੇ ਹੋ।
ਜਨਤਕ ਆਵਾਜਾਈ
Federation Square (ਫੈਡਰੇਸ਼ਨ ਸਕੁਏਅਰ) ਤੋਂ (ਰੂਟ ਨੰਬਰ 1 ਨੂੰ ਛੱਡ ਕੇ) ਸਟਾਪ 19 Shrine of Remembrance (ਸ਼ਰਾਈਨ ਆਫ਼ ਰੀਮੇਮਬਰੈਂਸ) ਲਈ ਕੋਈ ਵੀ ਦੱਖਣ ਵੱਲ ਜਾਣ ਵਾਲੀ ਟਰਾਮ ਲਓ।
ਪਾਰਕਿੰਗ
- ਸਭ ਤੋਂ ਨਜ਼ਦੀਕੀ ਕਾਰ ਪਾਰਕਿੰਗ Birdwood Avenue (ਬਰਡਵੁੱਡ ਐਵੇਨਿਊ) ਅਤੇ St Kilda Road (ਸੇਂਟ ਕਿਲਡਾ ਰੋਡ) 'ਤੇ ਸਥਿਤ ਹੈ (ਟਿਕਟ ਪਾਰਕਿੰਗ ਮੀਟਰਾਂ 'ਤੇ ਉਪਲਬਧ ਹੈ)
- ਨਿਯਤ ਕੋਚ ਪਾਰਕਿੰਗ ਕਤਾਰਾਂ Birdwood Avenue (ਬਰਡਵੁੱਡ ਐਵੇਨਿਊ) ਦੇ ਸ਼ਰਾਈਨ ਵਾਲੇ ਪਾਸੇ ਸਥਿਤ ਹਨ
- ਸ਼ਰਾਈਨ ਦੇ ਸਾਹਮਣੇ Birdwood Avenue ਦੇ ਦੋਵੇਂ ਪਾਸੇ ਅਪਾਹਜ ਲੋਕਾਂ ਲਈ ਪਹੁੰਚਯੋਗ ਕਤਾਰਾਂ ਹਨ
ਵਿਸ਼ੇਸ਼ਤਾਵਾਂ
ਕ੍ਰਿਪਟ (ਗਿਰਜੇ ਦਾ ਭੌਰਾ)
ਕ੍ਰਿਪਟ ਸਮਾਰਕ ਦੇ ਕੇਂਦਰ ਵਿੱਚ ਸਥਿਤ ਹੈ, ਪਹਿਲੇ ਵਿਸ਼ਵ ਯੁੱਧ ਦੀਆਂ ਲੜਨ ਵਾਲੀਆਂ ਯੂਨਿਟਾਂ ਦੀ ਯਾਦ ਦਿਵਾਉਂਦਾ ਹੈ ਅਤੇ ਪਿਤਾ ਅਤੇ ਪੁੱਤਰ ਦੀ ਮੂਰਤੀ ਨੂੰ ਦਰਸਾਉਂਦਾ ਹੈ, ਜਿਸ ਵਿੱਚ ਵਿਸ਼ਵ ਯੁੱਧਾਂ (1914-18 ਅਤੇ 1939-45) ਵਿੱਚ ਸੇਵਾ ਕਰਨ ਵਾਲੀਆਂ ਦੋ ਪੀੜ੍ਹੀਆਂ ਨੂੰ ਦਰਸਾਇਆ ਗਿਆ ਹੈ।
ਗੈਲਰੀਆਂ
ਇਹ ਗੈਲਰੀਆਂ 100 ਸਾਲਾਂ ਤੋਂ ਵੱਧ ਆਸਟ੍ਰੇਲੀਆਈ ਯੁੱਧ ਸਮੇਂ ਦੇ ਤਜ਼ਰਬਿਆਂ ਦੀਆਂ ਕਹਾਣੀਆਂ ਦੀ ਸੂਝ ਪ੍ਰਦਾਨ ਕਰਦੀਆਂ ਹਨ। ਸਥਾਈ ਅਤੇ ਵਿਸ਼ੇਸ਼ ਪ੍ਰਦਰਸ਼ਨੀਆਂ ਦੀ ਨੁਮਾਇਸ਼ ਕਰਨ ਦੇ ਨਾਲ-ਨਾਲ, ਉਹ ਆਸਟ੍ਰੇਲੀਆਈ ਸੇਵਾ ਅਤੇ ਮੋਰਚੇ ਅਤੇ ਦੇਸ਼ ਵਿੱਚ ਕੁਰਬਾਨੀ ਨੂੰ ਦਰਸਾਉਂਦੇ ਹਨ। ਤੁਹਾਨੂੰ ਨੁਮਾਇਸ਼ 'ਤੇ 800 ਤੋਂ ਵੱਧ ਆਰਟਵਰਕ, ਇਤਿਹਾਸਕ ਚੀਜ਼ਾਂ, ਇੰਟਰਐਕਟਿਵ ਮਲਟੀਮੀਡੀਆ, ਦੁਰਲੱਭ ਤਸਵੀਰਾਂ ਅਤੇ ਫਿਲਮਾਂ ਮਿਲਣਗੀਆਂ। ਮੌਜੂਦਾ ਪ੍ਰਦਰਸ਼ਨੀਆਂ ਵੇਖੋ।
ਸੈੰਕਚੂਰੀ (ਪਨਾਹਗਾਹ)
ਸ਼ਰਾਈਨ ਦਾ ਸਭ ਤੋਂ ਪਵਿੱਤਰ ਹਿੱਸਾ ਸੈੰਕਚੂਰੀ ਹੈ, ਸ਼ਾਂਤ ਚਿੰਤਨ ਅਤੇ ਰਸਮੀ ਗਤੀਵਿਧੀਆਂ ਦਾ ਸਥਾਨ ਹੈ। ਇਸ ਸੈੰਕਚੂਰੀ ਦੇ ਕੇਂਦਰ ਵਿੱਚ ਯਾਦਗਾਰੀ ਪੱਥਰ ਹੈ। ਇਹ ਵਿਦੇਸ਼ਾਂ ਵਿੱਚ ਅਤੇ ਬਿਨਾਂ ਨਿਸ਼ਾਨ ਕਬਰਾਂ ਵਿੱਚ ਦਫ਼ਨਾਏ ਗਏ ਵਿਕਟੋਰੀਆ ਦੇ ਫੌਜ਼ੀਆਂ ਲਈ ਇੱਕ ਕਬਰ ਦਾ ਪ੍ਰਤੀਕ ਹੈ। ਰੋਸ਼ਨੀ ਦੀ ਇੱਕ ਕਿਰਨ ਹਰ ਅੱਧੇ ਘੰਟੇ ਵਿੱਚ ਪੱਥਰ ਉੱਤੇ 'ਲਵ' ਸ਼ਬਦ ਨੂੰ ਪ੍ਰਕਾਸ਼ਮਾਨ ਕਰਦੀ ਹੈ, ਜਿਵੇਂ ਕਿ ਇਹ ਕੁਦਰਤੀ ਤੌਰ 'ਤੇ 11 ਨਵੰਬਰ (ਯਾਦਗਰੀ ਦਿਵਸ) ਨੂੰ ਸਵੇਰੇ 11 ਵਜੇ ਹੁੰਦੀ ਹੈ।
ਬਾਲਕੋਨੀ
ਬਾਲਕੋਨੀ ਸ਼ਰਾਈਨ ਦੇ ਵਿਲੱਖਣ ਦ੍ਰਿਸ਼ਟੀਕੋਣ ਅਤੇ 250 ਤੋਂ ਵੱਧ ਯਾਦਗਾਰੀ ਰੁੱਖਾਂ ਅਤੇ 13-ਹੈਕਟੇਅਰ ਸ਼ਰਾਈਨ ਰਿਜ਼ਰਵ ਦੀਆਂ ਵਿਸ਼ੇਸ਼ਤਾਵਾਂ ਦਰਸਾਉਂਦੀ ਹੈ। ਮੈਲਬੌਰਨ ਦੇ ਬੇਮਿਸਾਲ ਪੈਨੋਰਾਮਿਕ ਦ੍ਰਿਸ਼ ਸ਼ਰਾਈਨ ਦੀ ਪ੍ਰਮੁੱਖ ਸਥਿਤੀ ਅਤੇ ਮਹੱਤਤਾ ਨੂੰ ਉਜਾਗਰ ਕਰਦੇ ਹਨ।
ਦੂਜਾ ਵਿਸ਼ਵ ਯੁੱਧ ਮੈਮੋਰੀਅਲ ਫੋਰਕੋਰਟ
ਇਹ ਫੋਰਕੋਰਟ ਦੂਜੇ ਵਿਸ਼ਵ ਯੁੱਧ ਦੀ ਯਾਦਗਾਰ ਹੈ। ਇਹ ਇੱਕ ਕਰਾਸ ਦੀ ਸ਼ਕਲ ਵਿੱਚ ਹੈ ਅਤੇ ਇਸ ਵਿੱਚ ਝੰਡੇ, ਸਮਾਰਕ ਅਤੇ ਸਦੀਵੀ ਜੋਤ ਸ਼ਾਮਲ ਹਨ, ਜੋ 1954 ਤੋਂ ਚੱਲ ਰਹੀ ਹੈ। ਇਹ ਸਾਰੀਆਂ ਪ੍ਰਮੁੱਖ ਯਾਦਗਾਰੀ ਸੇਵਾਵਾਂ ਦਾ ਸਥਾਨ ਹੈ। ਐਨਜ਼ੈਕ ਡੇਅ (25 ਅਪ੍ਰੈਲ) 'ਤੇ, 85,000 ਤੱਕ ਲੋਕ ਡਾਨ ਸਰਵਿਸ ਨੂੰ ਦੇਖਣ ਲਈ ਇੱਥੇ ਇਕੱਠੇ ਹੁੰਦੇ ਹਨ।
ਗਾਈਡਡ ਟੂਰ
ਰੋਜ਼ਾਨਾ 45-ਮਿੰਟ ਦੀ ਪੈਦਲ ਯਾਤਰਾ (ਅੰਗਰੇਜ਼ੀ ਵਿੱਚ) ਵਿਜ਼ਟਰ ਸੈਂਟਰ ਤੋਂ ਹਰ ਘੰਟੇ ਰਵਾਨਾ ਹੁੰਦੀ ਹੈ (ਦੁਪਹਿਰ ਦੇ ਸਮੇਂ ਨੂੰ ਛੱਡਕੇ)। ਔਨਲਾਈਨ(opens in a new window) ਜਾਂ ਉਸੇ ਦਿਨ 'ਤੇ ਸੂਚਨਾ ਡੈਸਕ ਤੋਂ ਟੂਰ ਬੁੱਕ ਕਰੋ।
ਵਿਜ਼ਟਰ ਸੈਂਟਰ ਅਤੇ ਦੁਕਾਨ
ਵਿਜ਼ਟਰ ਸੈਂਟਰ ਸ਼ਰਾਈਨ ਵਿੱਚ ਦਾਖਲ ਹੋਣ ਅਤੇ ਟੂਰ ਸ਼ੁਰੂ ਕਰਨ ਲਈ ਸ਼ੁਰੂਆਤੀ ਬਿੰਦੂ ਹੈ। ਸਾਡੀ ਦੁਕਾਨ ਤੋਹਫ਼ੇ, ਕਿਤਾਬਾਂ ਅਤੇ ਸਮਾਰਕ ਦੇ ਨਾਲ-ਨਾਲ ਕੌਫ਼ੀ ਅਤੇ ਹਲਕੀਆਂ-ਫੁਲਕੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਪੇਸ਼ਕਸ਼ ਕਰਦੀ ਹੈ।
ਯਾਤਰੀਆਂ ਲਈ ਨਕਸ਼ਾ
ਸ਼ਰਾਈਨ 'ਤੇ ਪਹੁੰਚਣ 'ਤੇ ਯਾਤਰੀਆਂ ਲਈ ਨਕਸ਼ਾ ਉਪਲਬਧ ਹੈ, ਜਾਂ ਡਿਜੀਟਲ ਸੰਸਕਰਣ ਵੇਖੋ।
ਅਪਾਹਜ ਲੋਕਾਂ ਲਈ ਪਹੁੰਚਯੋਗਤਾ
- ਵਿਜ਼ਟਰ ਸੈਂਟਰ ਅਤੇ ਐਜੂਕੇਸ਼ਨ ਸੈਂਟਰ ਪੌੜੀਆਂ ਰਹਿਤ ਹਨ।
- ਗੈਲਰੀਆਂ, ਕ੍ਰਿਪਟ ਅਤੇ ਸੈੰਕਚੂਰੀ ਲਿਫਟ ਦੁਆਰਾ ਪਹੁੰਚਯੋਗ ਹਨ। ਲਿਫਟ ਬਾਲਕੋਨੀ ਤੱਕ ਨਹੀਂ ਜਾਂਦੀ ਹੈ।
- ਤੁਹਾਡੀ ਫੇਰੀ ਦੌਰਾਨ ਵ੍ਹੀਲਚੇਅਰ ਉਧਾਰ ਲੈਣ ਲਈ ਉਪਲਬਧ ਹੈ (ਉਪਲਬਧਤਾ ਮੁਤਾਬਕ)।
Updated